• Home
  • |
  • About Us
  • |
  • Contact Us
  • |

ਅੰਮ੍ਰਿਤਸਰ- ਤਰਨ ਤਾਰਨ ਜ਼ਿਲ੍ਹੇ ਦੀਆਂ ਟੀਮਾਂ ਵਿਚਾਲੇ ਇਥੇ ਗਾਂਧੀ ਗਰਾਉਂਡ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਕ੍ਰਿਕਟ ਮੈਚ ਵਿੱਚ ਐਸਐਸਪੀ ਇਲੈਵਨ ਦੀ ਟੀਮ ਨੇ ਡੀਸੀ ਇਲੈਵਨ ਨੂੰ ਪੰਜ ਵਿਕਟਾਂ ਨਾਲ ਹਰਾਇਆ। ਟੀਮਾਂ ਵਿੱਚ ਪੁਲੀਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਬੰਧਤ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ। ਡੀਸੀ ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 116 ਦੌੜਾਂ ਦਾ ਟੀਚਾ ਰੱਖਿਆ। ਡਾ. ਅੰਮ੍ਰਿਤਪਾਲ ਨੇ ਸਭ ਤੋਂ ਵੱਧ 54 ਦੌੜਾਂ ਬਣਾਈਆਂ, ਜਦੋਂਕਿ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ 19 ਗੇਂਦਾਂ ’ਤੇ 20 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਐਸਐਸਪੀ ਇਲੈਵਨ ਨੇ ਇਹ ਮੈਚ 18 ਓਵਰਾਂ ਵਿਚ 117 ਦੌੜਾਂ ਬਣਾ ਕੇ ਪੰਜ ਵਿਕਟਾਂ ਨਾਲ ਜਿੱਤ ਲਿਆ। ਬਾਲ ਕ੍ਰਿਸ਼ਨ ਨੇ 31 ਗੇਂਦਾਂ ਵਿਚ 44 ਦੌੜਾਂ ਬਣਾਈਆਂ, ਜਿਸ ਵਿਚ 6 ਚੌਕੇ ਵੀ ਸ਼ਾਮਲ ਹਨ। ਮੈਨ ਆਫ਼ ਦਿ ਮੈਚ ਬਣੇ ਬਾਲ ਕ੍ਰਿਸ਼ਨ ਨੇ ਗੇਂਦਬਾਜ਼ੀ ਕਰਦਿਆਂ ਦੋ ਵਿਕਟਾਂ ਵੀ ਲਈਆਂ। ਇਸੇ ਤਰ੍ਹਾਂ ਡੀਸੀ ਇਲੈਵਨ ਵੱਲੋਂ ਸੀਜੇਐਮ ਰਮਨ ਸ਼ਰਮਾ ਨੇ ਪੰਜ ਖਿਡਾਰੀ ਆਊਟ ਕੀਤੇ ਅਤੇ ਉਨ੍ਹਾਂ ਨੂੰ ਵਧੀਆ ਗੇਂਦਬਾਜ਼ ਐਲਾਨਿਆ ਗਿਆ। ਮੈਚ ਜਿੱਤਣ ਮਗਰੋਂ ਪੁਲੀਸ ਟੀਮ ਦੇ ਸਮਰਥਕਾਂ ਨੇ ਮੈਦਾਨ ਵਿਚ ਭੰਗੜਾ ਪਾਇਆ ਤੇ ਖੁਸ਼ੀ ਮਨਾਈ।