• Home
  • |
  • About Us
  • |
  • Contact Us
  • |

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਦੇ ਨਾਲ ਸਬੰਧਾਂ 'ਚ ਸੁਧਾਰ ਹੋਇਆ ਹੈ, ਪਰ ਉਨ੍ਹਾਂ ਨੇ ਨਾਲ ਹੀ ਅਗਾਹ ਕਰਦੇ ਹੋਏ ਕਿਹਾ ਕਿ ਵਪਾਰ 'ਤੇ ਵਿਵਾਦ ਨੂੰ ਲੈ ਕੇ ਰਿਸ਼ਤੇ ਵਿੱਗੜ ਸਕਦੇ ਹਨ ਕਿਉਂਕਿ ਪੇਇਚਿੰਗ ਸਾਨੂੰ ਇਸ ਮੁੱਦੇ 'ਤੇ ਖਤਮ ਕਰ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਚੀਨ ਖਿਲਾਫ ਸਖਤ ਕਾਰਵਾਈ ਦੀ ਧਮਕੀ ਦਿੱਤੀ ਹੈ। ਇਸ 'ਚ ਅਪਰਾਧਿਕ ਚਾਰਜ, ਪਾਬੰਦੀ ਅਤੇ ਟ੍ਰੇਨ ਵੋਰ ਵੀ ਸ਼ਾਮਲ ਹੈ। ਅਮਰੀਕਾ ਅਤੇ ਚੀਨ ਵਿਚਾਲੇ ਹਾਲ ਦੇ ਸਮੇਂ 'ਚ ਤਣਾਅ ਵਧ ਗਿਆ ਹੈ। ਅਮਰੀਕਾ ਦੇ ਨਾਲ ਚੀਨ ਦਾ ਵਪਾਰ ਬਚਤ 275.8 ਅਰਬ ਡਾਲਰ ਦਰਜ ਕੀਤਾ ਗਿਆ ਹੈ ਜਿਹੜਾ ਟਰੰਪ ਦੇ ਚੀਨ ਦੇ ਨਾਲ ਵਪਾਰ ਘਾਟੇ ਨੂੰ ਘੱਟ ਕਰਨ ਦੇ ਟੀਚੇ ਦੇ ਉਲਟ ਹੈ। ਟਰੰਪ ਨੇ ਜੁਆਇੰਟ ਵ੍ਹਾਈਟ ਹਾਊਸ ਕਾਨਫਰੰਸ 'ਚ ਕਿਹਾ, 'ਮੈਨੂੰ ਕਹਿਣਾ ਪੈ ਰਿਹਾ ਹੈ ਕਿ ਅਸੀਂ ਚੀਨ ਦੇ ਨਾਲ ਚੰਗੇ ਸਬੰਧ ਵਿਕਸਤ ਕੀਤੇ ਹਨ ਜਦਕਿ ਸੱਚ ਇਹ ਹੈ ਕਿ ਉਹ ਸਾਡੇ ਵਪਾਰ ਨੂੰ ਲੰਬੇ ਸਮੇਂ ਤੋਂ ਖਤਮ ਕਰਨ 'ਚ ਲੱਗੇ ਹੋਏ ਹਨ। ਉਹ ਅਮਰੀਕਾ ਦੇ ਵਪਾਰ ਨੂੰ ਖਤਮ ਕਰ ਰਹੇ ਹਨ, ਪਰ ਅਸੀਂ ਚੀਨ ਦੇ ਨਾਲ ਚੰਗੇ ਸਬੰਧ ਬਣਾਏ ਹਨ ਸੰਭਾਵੀ ਤੌਰ 'ਤੇ ਪਹਿਲਾਂ ਤੋਂ ਵੀ ਜ਼ਿਆਦਾ।' ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਨਾਲ ਵਿਅਕਤੀਗਤ ਤੌਰ 'ਤੇ ਸਬੰਧ ਬਹੁਤ ਚੰਗੇ ਹਨ। ਉਨ੍ਹਾਂ ਨੇ ਕਿਹਾ, 'ਉਹ ਅਜਿਹੇ ਇਨਸਾਨ ਹਨ ਕਿ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਪਸੰਦ ਕਰਦੇ ਹਨ। ਉਹ ਚੀਨ ਨੂੰ ਪਸੰਦ ਕਰਦੇ ਹਨ ਅਤੇ ਮੈਂ ਅਮਰੀਕਾ ਨੂੰ। ਪਰ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ। ਇਹ ਬੇਹੱਦ ਰੋਚਕ ਸਮਾਂ ਹੋਣ ਜਾ ਰਿਹਾ ਹੈ।' ਟਰੰਪ ਨੇ ਕਿਹਾ, 'ਸਾਡੇ ਪ੍ਰਸ਼ਾਸਨ ਨੂੰ ਚੀਨ ਦੇ ਨਾਲ ਵਪਾਰ ਅਸੰਤੁਲਨ ਨੂੰ ਠੀਕ ਕਰਨ ਦੀ ਜ਼ਰੂਰਤ ਹੈ। ਇੰਨਾ ਵਪਾਰਕ ਅਸੰਤੁਲਨ ਠੀਕ ਨਹੀਂ ਹੈ।' ਉਨ੍ਹਾਂ ਨੇ ਕਿਹਾ ਉਹ ਮਜ਼ਬੂਤ ਹੋ ਰਹੇ ਹਨ, ਉਨ੍ਹਾਂ ਨੇ ਅਮਰੀਕਾ ਦੀ ਕਮਜ਼ੋਰ ਲੀਡਰਸ਼ਿਪ ਦੇ ਕਾਰਨ ਕਾਫੀ ਪੈਸਾ ਬਣਾਇਆ ਹੈ। ਟਰੰਪ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਚੀਨ ਦੇ ਨਾਲ ਸਾਡੇ ਸਬੰਧ ਇਥੋਂ ਤੱਕ ਕਿ ਵਪਾਰਕ ਸਬੰਧ ਵੀ ਚੰਗੇ ਹੋ ਸਕਦੇ ਹਨ। ਉਮੀਦ ਕਰਦਾ ਹਾਂ ਕਿ ਚੀਜ਼ਾਂ ਕੰਮ ਆਉਣਗੀਆਂ। ਅਜਿਹੀ ਉਮੀਦ ਹੈ ਕਿ ਰਾਸ਼ਟਰਪਤੀ ਸ਼ੀ ਦੇ ਨਾਲ ਮੇਰੇ ਰਿਸ਼ਤੇ ਦੇ ਕਾਰਨ ਇਹ ਸੰਭਵ ਹੋ ਪਾਵੇਗਾ, ਇਹ ਸਿਰਫ ਸਮਾਂ ਹੀ ਦੱਸੇਗਾ।'