• Home
  • |
  • About Us
  • |
  • Contact Us
  • |

ਵੈਨਕੂਵਰ— ਭਾਰਤ 'ਚ ਕੈਨੇਡੀਅਨ ਵਫਦ ਨਾਲ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਭਾਰਤੀ ਮੂਲ ਦੇ ਕੈਨੇਡੀਅਨ ਰਾਜ ਨੇਤਾ ਅਤੇ ਸਾਬਕਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਉੱਜਲ ਦੋਸਾਂਝ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਦੀ ਮੌਜੂਦਗੀ ਤੋਂ ਦੁਖੀ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਨਾਲ ਇਕ ਕਾਤਲ ਕੀ ਕਰ ਰਿਹਾ ਸੀ? ਉਨ੍ਹਾਂ ਨੇ ਸਵਾਲ ਚੁੱਕਿਆ ਕਿ ਇਕ ਖਾਲਿਸਤਾਨੀ ਸਮਰਥਕ ਨੂੰ ਇੰਨੀ ਜ਼ਿਆਦਾ ਤਵੱਜੋਂ ਦੇਣ ਦੀ ਲੋੜ ਕੀਤੀ ਸੀ। ਕੈਨੇਡਾ ਅਹਿੰਸਾ ਵਿਚ ਵਿਸ਼ਵਾਸ ਰੱਖਦਾ ਹੈ ਪਰ ਉੱਥੇ ਵੱਖਵਾਦੀ ਹਵਾ ਜ਼ਿਆਦਾ ਹਾਵੀ ਹੋ ਗਈ ਹੈ। ਖਾਲਿਸਤਾਨੀ ਸਮਰਥਕ ਅਟਵਾਲ ਦੀ ਮੌਜੂਦਗੀ 'ਤੇ ਪ੍ਰਧਾਨ ਮੰਤਰੀ ਟਰੂਡੋ ਨੇ ਹੁਣ ਚੁੱਪੀ ਕਿਉਂ ਧਾਰਨ ਕਰ ਲਈ ਹੈ? ਉਨ੍ਹਾਂ ਨੂੰ ਅਤੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਇਸ ਬਾਰੇ ਜਵਾਬ ਦੇਣਾ ਚਾਹੀਦਾ ਹੈ। ਇਸ ਘਟਨਾਕ੍ਰਮ ਤੋਂ ਖਾਲਿਸਤਾਨੀ ਸਮਰਥਕਾਂ ਨੂੰ ਆਕਸੀਜਨ ਮਿਲੀ ਹੈ। ਜੇਕਰ ਭਵਿੱਖ 'ਚ ਭਾਰਤ ਅਤੇ ਕੈਨੇਡਾ ਬਿਹਤਰ ਸੰਬੰਧ ਬਣਾ ਕੇ ਰੱਖਣਾ ਚਾਹੁੰਦੇ ਹਨ ਤਾਂ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੂੰ ਇਸ ਬਾਰੇ ਸਫਾਈ ਦੇਣੀ ਚਾਹੀਦੀ ਹੈ। ਖਾਲਿਸਤਾਨ ਦੀ ਬੀਮਾਰੀ ਦਾ ਅੰਤ ਕਰਨਾ ਹੀ ਹੋਵੇਗਾ। ਇੱਥੇ ਦੱਸ ਦੇਈਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇਹ ਮੁੱਦਾ ਕਾਫੀ ਭਖਿਆ ਹੋਇਆ ਹੈ।