• Home
  • |
  • About Us
  • |
  • Contact Us
  • |

ਕੋਹਿਮਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਨਾਗਾਲੈਂਡ ਨੂੰ ਸਥਿਰ ਅਤੇ ਮਜ਼ਬੂਤ ਸਰਕਾਰ ਦੀ ਲੋੜ ਹੈ ਤੇ ਭਾਜਪਾ-ਐੱਨਡੀਪੀਪੀ ਸਰਕਾਰ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਰੋਕੇਗੀ ਅਤੇ ਸੂਬੇ ਵਿੱਚ ਸੜਕਾਂ ਵਿਛਾਉਣ ਦਾ ਕਾਰਜ ਕਰੇਗੀ। ਇੱਥੋਂ 360 ਕਿਲੋਮੀਟਰ ਦੂਰ ਤਿਊਨਸਾਂਗ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਨਜ਼ਰੀਆ ਟਰਾਂਸਪੋਰਟ ਦੇ ਰਾਹੀਂ ਤਬਦੀਲੀ ਲਿਆਉਣ ਦਾ ਹੈ। ਇਹ ਪ੍ਰਗਟਾਵਾ ਨਾਗਾਲੈਂਡ ਭਾਜਪਾ ਦੇ ਅਧਿਕਾਰਤ ਟਵਿੱਟਰ ਅਕਾਊਂਟ ਉੱਤੇ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਲੋਕਾਂ ਨੂੰ ਭਾਜਪਾ ਤੇ ਐੱਨਡੀਪੀਪੀ ਗੱਠਜੋੜ ਨੂੰ ਵੋਟ ਪਾਉਣ ਦਾ ਸੱਦਾ ਦਿੱਤਾ ਤੇ ਯਕੀਨ ਦਿਵਾਇਆ ਕਿ ਗੱਠਜੋੜ ਦੀ ਸਰਕਾਰ ਸਰਕਾਰੀ ਪੈਸਾ ਲੋਕਾਂ ਤੱਕ ਪੁੱਜਦਾ ਕਰਨਾ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਤਕਨੀਕ ਦੇ ਨਾਲ ਸਰਕਾਰੀ ਪੈਸੇ ਦੀ ਹੁੰਦੀ ਬਰਬਾਦੀ ਨੂੰ ਰੋਕਿਆ ਜਾਵੇਗਾ।