ਜਿਉਂ ਜਿਉਂ ਪੰਜਾਬ ਦੀ ਅੰਸੈਬਲੀ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਉੱਥੇ ਦੀਆਂ ਰਾਜਨੀਤਿਕ ਪਾਰਟੀਆਂ ਲੋਕਾਂ ਲਈ ਕੁੱਝ ਨਾ ਕੁੱਝ ਨਵਾਂ ਕਰਕੇ ਦਿਖਾਉਣ ਲਈ ਜਾਂ ਨਵਾਂ ਕਰਨ ਦੇ ਵਾਅਦੇ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਪਹਿਲਾਂ ਕੇਜਰੀਵਾਲ ਇਟਲੀ ਤੋਂ ਵਾਪਸ ਆ ਕੇ ਦਿੱਲੀਓਂ ਦੌੜਾ ਚੌੜਾ ਬਾਘੇਪੁਰਾਣੇ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਆਇਆ ਤੇ ਇੰਨੀਆਂ ਵੱਡੀਆਂ ਡੀਂਗਾਂ ਮਾਰ ਗਿਆ ਕਿ ਤਾਕਤ ਵਿੱਚ ਆਉਣ ਤੋਂ ਬਾਅਦ ਉਹ ਪੰਜਾਬ ਵਿੱਚ ਇਨਕਲਾਬ ਲਿਆ ਦੇਵੇਗਾ। ਜਾਰੀ ਕੀਤੇ ਗਏ ਮੈਨੀਫੈਸਟੋ ਵਿੱਚ ਇੰਨੇ ਵੱਡੇ ਵੱਡੇ ਵਾਅਦੇ ਕੀਤੇ ਗਏ ਜੋ ਜਨਤਾ ਨੂੰ ਨਿਰਾ ਸਬਜ਼ਬਾਗ ਦਿਖਾਉਣ ਸਮਾਨ ਲਗਦੇ ਹਨ। ਆਮ ਵਰਤਾਓ ਵਿੱਚ ਵੀ ਉਸ ਵਿੱਚ ਕਾਹਲਾਪਣ ਵੱਧ ਨਜ਼ਰ ਆ ਰਿਹਾ ਹੇ ਤੇ ਠਰ੍ਹੰ•ਮਾ ਘੱਟ। ਉਸਦਾ ਸ਼ਰੇਆਮ ਇਹ ਹੋਕਾ ਦੇਣਾ ਕਿ ਆਮ ਆਦਮੀ ਪਾਰਟੀ ਤਾਕਤ ਵਿੱਚ ਆਉਣ ਤੋਂ ਬਾਅਦ ਮਜੀਠੀਆ ਜਾਂ ਕਿਸੇ ਹੋਰ ਨੂੰ ਚੰਦ ਮਹੀਨਿਆਂ ਵਿੱਚ ਹੀ ਸਲਾਖ਼ਾਂ ਪਿੱਛੇ ਕਰਵਾ ਦੇਵੇਗੀ ਤੇ ਇਹ ਢੰਡੋਰਾ ਪਿੱਟਣਾ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮਿੰਟਾਂ ਵਿੱਚ ਹੀ ਮੁਆਫ਼ ਕਰ ਦਿੱਤੇ ਜਾਣਗੇ ਤੇ ਹੋਰ ਲੱਖਾਂ ਕਰੋੜਾਂ ਰੁਪਏ ਦੀਆਂ ਸਹੂਲਤਾਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਰਾਜਨੀਤਿਕ ਸੂਝ ਦੀ ਘਾਟ ਦਾ ਪ੍ਰਗਟਾਵਾ ਹਨ। ਲੋਕਤੰਤਰ ਢਾਂਚੇ ਵਿੱਚ ਵਿਧਾਨਪਾਲਿਕਾ, ਨਿਆਂਪਾਕਿਲਾ ਅਤੇ ਕਾਰਜਪਾਲਿਕਾ ਨੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਸਾਰੇ ਕੰਮ ਨੇਪਰੇ ਚਾੜ੍ਹ•ਨੇ ਹੁੰਦੇ ਹਨ। ਇਸ ਪ੍ਰਕਾਰ ਦੀ ਪ੍ਰਕ੍ਰਿਆ ਨੂੰ ਸਮਾਂ ਵੀ ਲਗਦਾ ਏ ਤੇ ਇਸਦਾ ਇੱਕ ਨਿਰਧਾਰਤ ਤਰੀਕਾ ਵੀ ਹੁੰਦਾ ਏ। ਇਹ ਕੰਮ ਨਿਰੀਆਂ ਡੀਗਾਂ ਮਾਰਨ ਨਲ ਸਿਰੇ ਨਹੀਂ ਚੜ੍ਹ•ਦੇ ਹੁੰਦੇ। ਪੰਜਾਬ ਵਿੱਚ ਇਸ ਸਮੇਂ ਅਕਾਲੀ ਦਲ ਪੂਰੀ ਤਰ•ਾਂ ਸੰਗਠਤ ਵੀ ਏ ਅਤੇ ਵਿਕਾਸ ਕਾਰਜਾਂ ਵਿੱਚ ਪੈਸੇ ਵੀ ਲਗਾਈ ਜਾ ਰਿਹਾ ਏ। ਅਕਾਲੀ ਦਲ ਦਾ ਅਕਸ ਉਦੋਂ ਖਰਾਬ ਹੋਇਆ ਸੀ ਜਦ ਸਿਰਸੇ ਵਾਲੇ ਸਾਧ ਨੂੰ ਮੁਆਫ਼ੀ ਦਿੱਤੀ ਗਈ ਸੀ ਤੇ ਉਸਤੋਂ ਬਾਅਦ ਵਿਰੋਧੀ ਧੜੇ ਨੇ ਸਰਬਤ ਖਾਲਸਾ ਬੁਲਾਇਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਘਟਨਾ ਦਾ ਅਸਰ ਉਥੋਂ ਦੀ ਅਕਾਲੀ ਸਿਆਸਤ ਤੇ ਲੰਬਾ ਸਮਾਂ ਰਹੇਗਾ ਪਰੰਤੂ ਲੋਕਾਂ ਦਾ ਇੱਕ ਐਸਾ ਵਰਗ ਵੀ ਹੁੰਦਾ ਏ ਜਿਹੜਾ ਕੁੱਝ ਸਮੇਂ ਬਾਦ ਇਸ ਪ੍ਰਕਾਰ ਦੀਆਂ ਘਟਨਾਵਾਂ ਨੂੰ ਕੁੱਝ ਭੁੱਲਣ ਵੀ ਲੱਗ ਜਾਂਦਾ ਏ। ਵੋਟਾਂ ਪਾਉਣ ਸਮੇਂ ਲੋਕ ਸਾਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜਾਰੀ ਨੂੰ ਨਾਪਦੇ ਤੋਲਦੇ ਵੀ ਹੁੰਦੇ ਹਨ। ਜੇਕਰ ਦੂਸਰੀਆਂ ਪਾਰਟੀਆਂ ਦਾ ਕਿਰਦਾਰ ਗਿਰਦਾ ਨਜ਼ਰ ਆਵੇ ਤਾਂ ਉਹਨਾਂ ਦਾ ਇੱਕ ਠੋਸ ਵਰਗ ਅਕਾਲੀ ਦਲ ਨੂੰ ਵੋਟਾਂ ਵੀ ਪਾ ਸਕਦਾ ਏ। ਅਸੀਂ ਦੇਖਦੇ ਹੀ ਹਾਂ ਕਿ ਆਮ ਆਦਮੀ ਪਾਰਟੀ ਵਿਖਰੇਵੇਂ ਦਾ ਸ਼ਿਕਾਰ ਹੋਈ ਜਾ ਰਹੀ ਏ। ਕੇਜਰੀਵਾਲ ਨੂੰ ਦਿੱਲੀ ਦੇ ਉਪ-ਰਾਜਪਾਲ ਨਜੀਬ ਜੰਗ ਨੇ ਚੱਕਰਾਂ ਵਿੱਚ ਪਾਇਆ ਹੋਇਆ ਏ। ਦਿੱਲੀ ਪਾਸ ਪੂਰਨ ਰਾਜ ਦਾ ਦਰਜਾ ਨਾ ਹੋਣ ਕਰਕੇ ਉਥੇ ਕਾਰਜਪਾਲਿਕਾ ਪਾਸ ਵੀ ਚੋਖੇ ਅਧਿਕਾਰ ਹਨ। ਆਮ ਆਦਮੀ ਪਾਰਟੀ ਦੇ ਕਈ ਨੇਤਾ ਕਈ ਪ੍ਰਕਾਰ ਦੀਆਂ ਘਤਿੱਤਾਂ ਦਾ ਸ਼ਿਕਾਰ ਵੀ ਹੋ ਰਹੇ ਹਨ। ਇਸ ਪਾਰਟੀ ਵਿੱਚ ਪਏ ਦੌਫ਼ਾੜ ਤੋਂ ਵੀ ਅਸੀਂ ਸਭ ਵਾਕਿਫ਼ ਹੀ ਹਾਂ। ਪਾਰਟੀ ਦਾ ਨਵਾਂ ਬਣਿਆ ਕਨਵੀਨਰ ਗੁਰਪ੍ਰੀਤ ਘੁੱਗੀ ਵਿਵਾਦਗ੍ਰਸਤ ਬਿਆਨ ਦੇਈ ਜਾ ਰਿਹਾ ਏ। ਉਸਨੇ ਦਸਮ ਪਾਤਸ਼ਾਹ ਦੁਆਰਾ ਸਾਜੇ ਪੰਜ ਪਿਆਰਿਆਂ ਨਾਲ ਆਪਣੀ ਪਾਰਟੀ ਦੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਨੇਤਾਵਾਂ ਦੀ ਤੁਲਨਾ ਕਰਕੇ ਨਵਾਂ ਪੁਆੜਾ ਸਹੇੜ ਲਿਆ ਏ। ਘੁੱਗੀ ਨੇ 4 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਕਿਹਾ ਸੀ ਕਿ ਦਸਮ ਪਾਤਸ਼ਾਹ ਦੇ ਪੰਜ ਪਿਆਰਿਆਂ ਵਿੱਚੋਂ ਇਕ ਲਾਹੌਰ ਤੋਂ ਸੀ ਤੇ ਦੂਜਾ ਉੱਤਰ ਪ੍ਰਦੇਸ਼ ਤੋਂ। ਅਖੇ ਗੁਰੂ ਸਾਹਿਬ ਨੇ ਤਾਂ ਕੋਈ ਸਵਾਲ ਨਹੀਂ ਉਠਾਇਆ ਸੀ ਕਿ ਉਹ ਪੰਜਾਬ ਤੋਂ ਬਾਹਰੋਂ ਕਿਉਂ ਆਏ ਹਨ। ਦੂਸਰੀਆਂ ਪਾਰਟੀਆਂ ਕੇਜਰੀਵਾਲ ਅਤੇ ਯੂ.ਪੀ. ਤੋਂ ਪੰਜਾਬ ਨੂੰ ਆ ਰਹੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਐਵੇਂ ਕਿੰਤੂ ਪ੍ਰੰਤੂ ਕਿਉਂ ਕਰੀ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਘੁੱਗੀ ਨੂੰ ਗੁਰੂ ਸਾਹਿਬ ਦੀ ਸਥਿਤੀ ਅਤੇ ਅੱਜ ਦੀ ਸੌੜੀ ਸੋਚ ਵਾਲੇ ਸਿਆਸਤਦਾਨਾਂ ਦੀ ਸਥਿਤੀ ਵਿਚਲੇ ਫਰਕ ਬਾਰੇ ਸਹੀ ਗਿਆਨ ਹੀ ਨਹੀਂ ਏ। ਇਸ ਪ੍ਰਕਾਰ ਦੀ ਕੋਝੀ ਤੁਲਨਾ ਘੁੱਗੀ ਜਿਹੇ ਨਵੇਂ ਬਣੇ ਸਿਆਸਤਦਾਨਾਂ ਦਾ ਦਿਮਾਗੀ ਦੀਵਾਲੀਆਪਣ ਹੀ ਦਰਸਾਉਂਦੀ ਏ, ਇਸਤੋਂ ਵੱਧ ਹੋਰ ਕੁੱਝ ਵੀ ਨਹੀਂ। ਕਿੱਥੇ ਗੁਰੂ ਸਾਹਿਬ ਤੇ ਕਿੱਥੇ ਅੱਜ ਦੇ ਸੌੜੀ ਸੋਚ ਵਾਲੇ ਸਿਆਸਤਦਾਨ। ਗੁਰੂ ਸਾਹਿਬ ਦਾ ਮਕਸਦ ਸਰਬ ਸਾਂਝੀਵਾਲਤਾ ਸੀ। ਇਸ ਮਕਸਦ ਪਿੱਛੇ ਕੋਈ ਰਾਜ ਭਾਗ ਹਥਿਆਉਣ ਦੀ ਭੋਰਾ ਵੀ ਲਾਲਸਾ ਨਹੀਂ ਸੀ। ਉਹਨਾਂ ਦਾ ਉਦੇਸ਼ ਮੌਕੇ ਦੇ ਜੁਲਮ ਨੂੰ ਠੱਲ• ਪਾਉਣਾ ਸੀ। ਅੱਜ ਦੇ ਲੰਡੀ ਬੁੱਚੀ ਸਿਆਸਤਦਾਨਾਂ ਦੀ ਗੁਰੂ ਸਾਹਿਬ ਨਾਲ ਤੁਲਨਾ ਕਰਕੇ ਘੁੱਗੀ ਨੇ ਆਪਣੀ ਬਚਕਾਨਾ ਸੋਚ ਦਾ ਸਬੂਤ ਦਿੱਤਾ ਹੈ। ਵੈਸੇ ਵੀ ਆਮ ਆਦਮੀ ਪਾਰਟੀ ਹੰਢੇ ਹੋਏ ਤੇ ਸਿਆਣੇ ਕਾਰਕੁੰਨਾਂ ਨੂੰ ਪਿੱਛੇ ਸੁੱਟ ਕੇ ਮੁੰਡਿਆਂ ਖੁੰਡਿਆਂ ਅਤੇ ਘੱਟ ਤਜ਼ਰਬੇਕਾਰ ਕਾਰਕੁੰਨਾਂ ਨੂੰ ਅੱਗੇ ਲਿਆ ਰਹੀ ਏ। ਪਾਰਟੀ ਵਿਚਲੇ ਇਸ ਰੁਝਾਨ ਦਾ ਪਾਰਟੀ ਨੂੰ ਚੋਣ ਸਮੇਂ ਨੁਕਸਾਨ ਵੀ ਹੋ ਸਕਦਾ ਏ। ਸਿੱਧੂ ਵਲੋਂ ਸਿਆਸੀ ਟਪੂਸੀਆਂ ਲਗਾਈਆਂ ਜਾ ਰਹੀਆਂ ਹਨ। ਸਿੱਧੂ ਅਤੇ ਬੈਂਸ ਭਰਾਵਾਂ ਦੀ 'ਅਵਾਜ਼ ਏ ਪੰਜਾਬ' ਪਾਰਟੀ ਖੁਰਦੀ ਨਜ਼ਰ ਆ ਰਹੀ ਏ। ਸੁੱਚਾ ਸਿੰਘ ਛੋਟੇਪੁਰ ਦਾ ਸਟੈਂਡ ਵੀ ਅਜੇ ਸਪੱਸ਼ਟ ਨਹੀਂ ਏ। ਦੂਸਰੇ ਪਾਸੇ ਕਾਂਗਰਸੀ ਬੁਖਲਾਹਟ ਵਿੱਚ ਆ ਕੇ ਆਪਣੇ ਅਜੀਬ ਕਿਸਮ ਦੇ ਹਥਕੰਢੇ ਵਰਤ ਰਹੇ ਹਨ। ਜਨਤਾ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਾਂਗਰਸੀ ਵਿਧਾਇਕਾਂ ਨੇ ਅਜੀਬ ਕਿਸਮ ਦੀਆਂ ਕਾਰਵਾਈਆ ਕੀਤੀਆਂ। ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਲਈ ਸਪੀਕਰ ਵਲ ਕਿਤਾਬਾਂ ਸੁਟਣੀਆਂ, ਤਰਲੋਚਨ ਸਿੰਘ ਸੂੰਢ ਵਲੋਂ ਮਜੀਠੀਆ ਵਲ ਜੁੱਤੀ ਸੁੱਟਣੀ, ਰਾਤ ਭਰ ਸਦਨ ਵਿੱਚ ਧਰਨਾ ਮਾਰੀ ਬੈਠੇ ਰਹਿਣਾ ਆਦਿ ਘਿਨਾਉਣੀਆਂ ਕਾਰਵਾਈਆਂ ਕਾਂਗਰਸੀਆਂ ਦੀ ਬੁਖਲਾਹਟ ਜ਼ਾਹਰ ਕਰਦੀਆਂ ਹਨ। ਉਧਰ ਬਾਦਲ ਵਿਵਾਦਾਂ ਵਿੱਚ ਘਿਰਨ ਤੋਂ ਬਾਦ ਵੀ ਕੁੱਝ ਨਾ ਕੁੱਝ ਐਸਾ ਕਰੀ ਜਾ ਰਹੇ ਹਨ ਜਿਸ ਨਾਲ ਲੋਕ, ਖਾਸ ਕਰਕੇ ਬਾਹਰ ਬੈਠੇ ਪੰਜਾਬੀ ਉਨ•ਾਂ ਦੀ ਕਾਰਗੁਜਾਰੀ ਬਾਰੇ ਸੋਚਣ ਲਈ ਮਜ਼ਬੂਰ ਹੋਈ ਜਾਣ। ਸਿਰਸੇ ਵਾਲੇ ਸਾਧ ਨੂੰ ਮੁਆਫ਼ੀ ਦੁਆਉਣ ਸਮੇਂ ਬਾਦਲਾਂ ਦੀ ਕਾਰਗੁਜਾਰੀ ਦਾ ਗ੍ਰਾਫ ਕਾਫ਼ੀ ਗਿਰਦਾ ਨਜ਼ਰ ਆ ਰਿਹਾ ਸੀ। ਪੰਜਾਬ ਵਿੱਚ ਗੁਰੂ ਗਰੰਥ ਸਾਹਿਬ ਦੀ ਬੀੜ ਦੀਆਂ ਬੇਅਦਬੀਆਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਨਾ ਕਰ ਸਕਣੀ ਵੀ ਬਾਦਲ ਸਰਕਾਰ ਦੀ ਕਾਰਜ ਕੁਸ਼ਲਤਾ ਤੇ ਸਵਾਲੀਆ ਨਿਸ਼ਾਨ ਖੜ•ਾ ਕਰਦੀ ਰਹੀ ਏ। ਉਨ•ਾਂ ਉਤੇ ਜਮੀਨ ਦੇ ਘੁਟਾਲੇ ਦੇ ਵੀ ਦੋਸ਼ ਲੱਗੀ ਜਾ ਰਹੇ ਹਨ। ਫਿਰ ਵੀ ਚੰਡੀਗੜ੍ਹ• ਦੇ ਹਵਾਈ ਅੱਡੇ ਤੋਂ ਉਡਾਣਾ ਸ਼ੁਰੂ ਕਰਾਉਣ ਨਾਲ ਬਾਦਲ ਆਪਣੀ ਕਾਰਗੁਜਾਰੀ ਦਾ ਡਿੱਗਿਆ ਗ੍ਰਾਫ ਉੱਚਾ ਚੁੱਕਣ ਵਿੱਚ ਕਾਮਯਾਬ ਹੋਏ ਹਨ। ਪਲੇਠੀ ਉਡਾਣ ਨੂੰ ਇਤਿਹਾਸਕ ਕਦਮ ਦੱਸਦੇ ਹੋਏ ਮੁੱਖ ਮੰਤਰੀ ਬਾਦਲ ਨੇ ਸੱਚ ਹੀ ਕਿਹਾ ਹੈ ਕਿ ਇਹ ਪੰਜਾਬ ਨੂੰ ਹਵਾਈ ਸੰਪਰਕ ਦਾ ਧੁਰਾ ਬਣਾਉਣ ਵਲ ਇੱਕ ਅਹਿਮ ਕਦਮ ਏ। ਇਸ ਹਵਾਈ ਸੰਪਰਕ ਨਾਲ ਆਰਥਿਕਤਾ ਨੂੰ ਵੀ ਬੜ੍ਹ•ਾਵਾ ਮਿਲੇਗਾ ਤੇ ਅੰਤਰ ਦੇਸੀ ਯਾਤਰਾ ਲਈ ਵੀ ਲਾਭ ਹੋਵੇਗਾ। ਇਸ ਨਾਲ ਐਗਰੋ ਅਤੇ ਖਾਣ ਪੀਣ ਵਾਲੀਆਂ ਵਸਤਾਂ ਨਿਰਯਾਤ ਹੋਣ ਵਿੱਚ ਵੀ ਫਾਇਦਾ ਹੋਵੇਗਾ, ਹੌਜ਼ਰੀ ਤੇ ਸਾਈਕਲ ਉਦਯੋਗ ਨੂੰ ਵੀ ਲਾਭ ਹੋਵੇਗਾ। ਸਿੱਟੇ ਵਜੋਂ ਇੰਝ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਮੌਜੂਦਾ ਧੁੰਦਲੇ ਸਿਆਸੀ ਸੌਰਮੰਡਲ ਵਿੱਚੋਂ ਲੋਕਾਂ ਲਈ ਕਿਹੜੀ ਪਾਰਟੀ ਆਸ ਦੀ ਕਿਰਨ ਹੋ ਨਿਬੜੇਗੀ, ਇਸ ਬਾਰੇ ਇਸ ਸਮੇਂ ਕੁਝ ਸਪੱਸ਼ਟ ਕਹਿਣਾ ਮੁਸ਼ਕਲ ਲੱਗਦਾ ਏ। ਇਹ ਵੀ ਹੋ ਸਕਦਾ ਏ ਕਿ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਪ੍ਰਾਪਤ ਨਾ ਹੋਵੇ।



